Tuesday, November 17, 2009

ਭੁੱਲ ਗਿਆ....Spiritually

ਮਿ੍ਗ ਦੀਆਂ ਰਸਮਾਂ
ਪੂਰੀਆਂ ਕਰ ਮੇਰੀ
ਲਾਸ਼ ਨੂੰ ਚਾਰ ਮੋਢਿਆ
ਦੀ ਗੱਢੀ ਚਾੜ
"ਰਾਮ ਰਾਮ ਸੱਤ"
ਦਾ ਉਚਾਰਣ ਕਰਦੇ
ਸਭ ਅੱਗੇ ਵੱਧ ਗਏ
ਚੀਕ ਚਿਹਾੜਾ
ਗਮਗੀਨ ਮਾਹੌਲ ਨੂੰ
ਸਿਖਰ ਵੱਲ ਖਿੱਚੀ ਜਾਵੇ

ਸਿਰ ਤੇ ਚਾਟੀ ਭੰਨ
ਆਖਿਰੀ ਮੁੱਖ ਦਰਸ਼ਨ
ਤੋਂ ਬਾਅਦ ਅਗਨੀ ਦੇ
ਦਿੱਤੀ ਗਈ
ਪਰ ਮਰਿਆ ਸਰੀਰ
ਝਟਕਾ ਖਾ ਗਿਆ
ਦਿਲ ਚ ਤੂਫਾਨ ਆਇਆ
ਕੰਨਾਂ ਚ ਆਵਾਜ ਪਈ
ਸਾਹਾਂ ਦੀ ਹਨੇਰੀ ਨੇ
ਅੱਗ ਦੀਆਂ ਲਪਟਾਂ ਬੁਝਾਈਆਂ
ਰੋਦੇ ਚਹਿਰੇ ਘਬਰਾ ਕੇ
ਪੁੱਠੇ ਪੈਰੀ ਦੌੜੇ
ਹੈਰਾਨੀ ਤੇ ਪਰੇਸ਼ਾਨੀ ਚ
ਸਭ ਬੁੜ ਬੁੜ ਸ਼ੁਰੂ ਕੀਤੀ
ਹੈਰਾਨੀ ਨੂੰ ਸ਼ਾਂਤ ਕਰਦੇ ਕਿਹਾ
ਸਾਰੇ ਇੱਥੇ ਹੀ ਰੁਕਣਾ
ਮੈਂ ਹੁਣੇ ਆਇਆ
ਕੁਝ ਭੁੱਲ ਗਿਆ ਸਾਂ
ਕੰਬਦੀ ਜੁਬਾਨੇ ਸਭ
ਇੱਕੋ ਧੁਨ ਪੁੱਛਿਆ
ਕੀ ਭੁੱਲ ਗਿਆ ??
ਤੂੰ ਕੀ ਭੁੱਲ ਗਿਆ??
ਨਿਕਲੀ ਗੱਲ ਜੁਬਾਨੋਂ
ਇੱਕ ਆਪ ਮੁਹਾਰੇ
ਉਏ ਲੋਕੋ ਮੈਂ ਜੀਣਾ ਭੁੱਲ ਗਿਆ ਸਾਂ..