ਜਖਮ ਮੇਰੇ ਅਜੇ ਵੀ ਕੁਝ ਹਰੇ ਨੇ
ਵਕਤ ਦੇ ਗੇੜ ਨਾਲ ਨਾ ਭਰੇ ਨੇ
ਪਰ ਤੂੰ ਆਪਣਾ ਫਰਜ ਨਿਭਾ ਦੇ
ਬੱਸ ਇੱਕ ਮੁੱਠੀ ਲੂਣ ਦੀ ਪਾ ਦੇ
ਕਦੇ ਨਫਰਤ ਦਿਲੋਂ ਮੁਕਾਈ ਨਾ
ਮੇਰੀਆ ਯਾਦਾਂ ਵੀ ਅਪਣਾਈ ਨਾ
ਮੇਰੇ ਮੱਥੇ ਦੋਸ਼ ਕੁਝ ਹੋਰ ਲਗਾ ਦੇ
ਬੱਸ ਇੱਕ ਮੁੱਠੀ ਲੂਣ ਦੀ ਪਾ ਦੇ
ਤੇਰੀ ਮਹਿਫਲ ਚ ਮੇਰਾ ਜਿਕਰ ਹੋਣਾ ਏ
ਟੁੱਟੀਆ ਸੱਧਰਾਂ ਬੁੱਕ ਬੁੱਕ ਰੋਣਾ ਏ
ਕੌਣ ? ਕਹਿ ਤੂੰ ਮੈਨੂੰ ਗੈਰ ਬਣਾ ਦੇ
ਬੱਸ ਇੱਕ ਮੁੱਠੀ ਲੂਣ ਦੀ ਪਾ ਦੇ
ਮੈਂ ਝੂਠ ਤੇ ਜਫਾ ਕਮਾਉਦਾ ਹਾਂ
ਤਾਂ ਹੀ ਤਾਂ ਦੋਸ਼ੀ ਅਖਵਾਉਂਦਾ ਹਾਂ
ਬਦਨਾਮੀ ਦਾ ਤੂੰ ਕਹਿਰ ਕਮਾ ਦੇ
ਬੱਸ ਇੱਕ ਮੁੱਠੀ ਲੂਣ ਦੀ ਪਾ ਦੇ
ਤੇਰੇ ਧੋਖੇ ਮੈਂ ਜੱਗ ਤੋਂ ਲੁਕਾਏ ਨੇ
ਰੋ ਰੋ ਹੰਝੂ ਵੀ ਮੈਂ ਤਾਂ ਮੁਕਾਏ ਨੇ
ਪਰ ਤੂੰ ਅੱਖਾ ਚੋਂ ਲਹੂ ਕਢਾ ਦੇ
ਬੱਸ ਇੱਕ ਮੁੱਠੀ ਲੂਣ ਦੀ ਪਾ ਦੇ
ਅਰਥੀ ਤੇਰੀ ਗਲੀ ਮੇਰੀ ਆਣੀ ਏ
ਮੇਰੇ ਨਾਲ ਮੇਰੀ ਵਫਾ ਮੁਕ ਜਾਣੀ ਏ
ਬਾਕੀ ਰੋਂਦੇ ਪਰ ਤੂੰ ਮੁਸਕਰਾ ਦੇ
ਬੱਸ ਇੱਕ ਮੁੱਠੀ ਲੂਣ ਦੀ ਪਾ ਦੇ
Saturday, January 9, 2010
Subscribe to:
Post Comments (Atom)
No comments:
Post a Comment